ਨਵੀਂ ਦਿੱਲੀ, 27 ਸਤੰਬਰ
ਸੁਪਰੀਮ ਕੋਰਟ ਨੇ ਆਗਰਾ ਵਿਕਾਸ ਅਥਾਰਟੀ ਨੂੰ ਤਾਜ ਮਹਿਲ ਦੀ ਚਾਰਦੀਵਾਰੀ ਤੋਂ 500 ਮੀਟਰ ਦੇ ਦਾਇਰੇ ਵਿੱਚ ਸਾਰੀਆਂ ਵਪਾਰਕ ਗਤੀਵਿਧੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਨੀਅਰ ਵਕੀਲ ਏ.ਡੀ.ਐਨ. ਰਾਓ ਨੇ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਅਭੈ ਐਸ. ਦੇ ਬੈਂਚ ਅੱਗੇ ਕਿਹਾ ਕਿ ਤਾਜ ਮਹਿਲ ਨੇੜੇ ਸਾਰੀਆਂ ਵਪਾਰਕ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਸਿਖਰਲੀ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਮਈ 2000 ਵਿੱਚ ਵੀ ਅਜਿਹਾ ਹੁਕਮ ਜਾਰੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਤਾਜ ਮਹਿਲ ਦੇ ਪੰਜ ਸੌ ਮੀਟਰ ਵਿਚ ਦਾਇਰੇ ਵਿਚ ਅਜਿਹੀ ਕੋਈ ਵੀ ਗਤੀਵਿਧੀ ਕਰਨ ਦੀ ਮਨਾਹੀ ਹੈ ਜਿਸ ਨਾਲ ਇਸ ਦੀ ਦਿਖ ਪ੍ਰਭਾਵਿਤ ਹੁੰਦੀ ਹੋਵੇ।