ਨਵੀਂ ਦਿੱਲੀ, 16 ਨਵੰਬਰ
ਸੁਪਰੀਮ ਕੋਰਟ ਦੇ ਜੱਜ ਯੂਯੂ ਲਲਿਤ ਨੇ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈੱਡੀ ਖ਼ਿਲਾਫ਼ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਕਾਬਿਲੇਗੌਰ ਹੈ ਕਿ ਰੈੱਡੀ ਨੇ ਨਿਆਂਪਾਲਿਕਾ ਵਿਰੁੱਧ ਦੋਸ਼ ਲਗਾਏ ਸਨ, ਜਿਸ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਸਬੰਧੀ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ। ਜਸਟਿਸ ਲਲਿਤ ਨੇ ਕਿਹਾ,“ਮੈਨੂੰ ਮੁਸ਼ਕਲਾਂ ਹਨ। ਇੱਕ ਵਕੀਲ ਵਜੋਂ ਮੈਂ ਇੱਕ ਧਿਰ ਦੀ ਪ੍ਰਤੀਨਿਧਤਾ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਅਜਿਹੇ ਬੈਂਚੇ ਅੱਗੇ ਮਾਮਲੇ ਨੂੰ ਸੂਚੀਬੱਧ ਕਰਨ ਲਈ ਆਦੇਸ਼ ਜਾਰੀ ਕਰਨਗੇ ਜਿਸ ਵਿੱਚ ਉਹ ਨਾ ਹੋਣ।’’ ਜਸਟਿਸ ਲਲਿਤ, ਵਿਨੀਤ ਸਰਨ ਅਤੇ ਜਸਟਿਸ ਐਸ ਰਵਿੰਦਰ ਭੱਟ ’ਤੇ ਆਧਾਰਤ ਬੈਂਚ ਰੈੱਡੀ ਖਿਲਾਫ ਵੱਖ ਵੱਖ ਰਾਹਤ ਮੰਗਣ ਵਾਲੀਆਂ ਤਿੰਨ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਹੈ।ਪਟੀਸ਼ਨਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਰੈੱਡੀ ਨੇ ਨਾ ਸਿਰਫ ਨਿਆਂਪਾਲਿਕਾ ਵਿਰੁਧ ਦੋਸ਼ ਲਾਉਂਦਿਆਂ ਚੀਫ਼ ਜਸਟਿਸ ਆਫ਼ ਇੰਡੀਆ (ਸੀਜੇਆਈ) ਐਸਏ ਬੋਬਡੇ ਨੂੰ ਪੱਤਰ ਲਿਖਿਆ ਸੀ ਸਗੋਂ ਪ੍ਰੈਸ ਕਾਨਫਰੰਸ ਕਰਕੇ ਝੂਠੇ ਬਿਆਨ ਦਿੱਤੇ ਸਨ। -ਏਜੰਸੀ