ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਥਿਤ ‘ਠੱਗ’ ਸੁਕੇਸ਼ ਚੰਦਰਸ਼ੇਖ਼ਰ ਨੂੰ ਉਨ੍ਹਾਂ ਵਿਅਕਤੀਆਂ ਦੀ ਸੂਚੀ ਦੇਣ ਦਾ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਨੂੰ ਉਸ ਵੱਲੋਂ ਭੁਗਤਾਨ ਕੀਤਾ ਗਿਆ ਹੈ। ਚੰਦਰਸ਼ੇਖਰ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਕੁਝ ਅਧਿਕਾਰੀਆਂ ਨੇ ਉਸ ਤੋਂ 12.5 ਕਰੋੜ ਰੁਪਏ ਲਏ ਹਨ। ਅਦਾਲਤ ਨੇ ਨਾਲ ਹੀ ਇਹ ਵੀ ਦੱਸਣ ਲਈ ਕਿਹਾ ਹੈ ਕਿ ਉਸ ਨੇ ਉਨ੍ਹਾਂ ਨੂੰ ਕਿਸ ਵਿਅਕਤੀ ਰਾਹੀਂ ਭੁਗਤਾਨ ਕੀਤਾ। ਸਿਖ਼ਰਲੀ ਅਦਾਲਤ ਨੇ ਚੰਦਰਸ਼ੇਖਰ ਨੂੰ ਸਵਾਲ ਕੀਤੇ ਕਿ ਆਖਰ ਉਸ ਵੱਲੋਂ ਕਿਸ ਨੇ ਪੈਸਿਆਂ ਦਾ ਭੁਗਤਾਨ ਕੀਤਾ। -ਪੀਟੀਆਈ