ਪੰਜ ਖੱਬੀਆਂ ਪਾਰਟੀਆਂ ਵੱਲੋਂ ਕਿਸਾਨ-ਅੰਦੋਲਨ ਦਾ ਸਮਰਥਨ

ਸੂਬਾ ਇਕਾਈਆਂ ਨੂੰ ਕਿਸਾਨਾਂ ਦੇ ਹੱਕ ’ਚ ਮੁਜ਼ਾਹਰਿਆਂ ਦਾ ਸੱਦਾ

ਪੰਜ ਖੱਬੀਆਂ ਪਾਰਟੀਆਂ ਵੱਲੋਂ ਕਿਸਾਨ-ਅੰਦੋਲਨ ਦਾ ਸਮਰਥਨ

ਨਵੀਂ ਦਿੱਲੀ, 30 ਨਵੰਬਰ

ਪੰਜ ਖੱਬੀਆਂ ਪਾਰਟੀਆਂ ਨੇ ਅੱਜ ਆਪਣੀਆਂ ਸੂਬਾ ਇਕਾਈਆਂ ਨੂੰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਤਾਲਮੇਲ ਬਣਾਉਣ ਅਤੇ ਉਨ੍ਹਾਂ ਦੇ ਹੱਕ ਵਿੱਚ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੈ। ਪੰਜ ਖੱਬੇਪੱਖੀ ਪਾਰਟੀਆਂ, ਸੀਪੀਆਈ (ਐੱਮ), ਸੀਪੀਆਈ, ਆਰਐੱਸਪੀ, ਏਆਈਐੱਫਬੀ ਅਤੇ ਸਪੀਆਈ (ਐੱਮਐੱਲ), ਨੇ ਇੱਕ ਸਾਂਝੇ ਬਿਆਨ ਰਾਹੀਂ ਇੱਕਜੁਟਤਾ ਨਾਲ ਕਿਸਾਨਾਂ ਨੂੰ ਆਪਣਾ ਪੂਰਨ ਸਮਰਥਨ ਦਿੱਤਾ ਹੈ। ਬਿਆਨ ’ਚ ਕਿਹਾ ਗਿਆ, ‘ਖੱਬੀਆਂ ਪਾਰਟੀਆਂ ਨੇ ਦੇਸ਼ ਭਰ ’ਚ ਆਪਣੀਆਂ ਇਕਾਈਆਂ ਨੂੰ ਸਾਂਝੇ ਤੌਰ ’ਤੇ ਇੱਕਜੁਟਤਾ ਨਾਲ ਮੁਜ਼ਾਹਰੇ ਕਰਨ ਲਈ ਆਖਿਆ ਹੈ ਤਾਂ ਕਿ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਕਿਸਾਨ ਯੂਨੀਅਨਾਂ, ਖੇਤੀਬਾੜੀ ਮਜ਼ਦੂਰ ਸੰਗਠਨਾਂ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਸੱਦੇ ਦਾ ਜ਼ਰੂਰ ਸਮਰਥਨ ਕੀਤਾ ਜਾਵੇਗਾ।’ -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All