ਚੇਨੱਈ, 29 ਦਸੰਬਰ
ਦੱਖਣ ਦੇ ਸੁਪਰ ਸਟਾਰ ਰਜਨੀਕਾਂਤ ਨੇ ਐਲਾਨ ਕੀਤਾ ਹੈ ਕਿ ਉਹ ਸਿਆਸੀ ਪਾਰਟੀ ਨਹੀਂ ਬਣਾ ਰਹੇ। ਇਸ ਤੋਂ ਪਹਿਲਾਂ ਰਜਨੀਕਾਂਤ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਸਿਆਸੀ ਪਾਰਟੀ ਦਾ ਐਲਾਨ 31 ਦਸੰਬਰ ਨੂੰ ਕਰਨਗੇ। ਬੀਤੇ ਦਿਨੀਂ ਉਹ ਬੀਮਾਰ ਹੋ ਗਏ ਸਨ ਤੇ ਹਾਲ ਹੀ ਵਿੱਚ ਹਸਪਤਾਲ ਵਿੱਚੋਂ ਛੁੱਟੀ ਲੈ ਕੇ ਆਏ ਹਨ। ਪਹਿਲਾਂ ਉਨ੍ਹਾਂ ਕਿਹਾ ਕਿ ਸੀ ਉਹ ਸਿਆਸੀ ਪਾਰਟੀ ਬਣਾ ਕੇ ਤਾਮਿਲ ਨਾਡੂ ਦੀਆਂ ਵਿਧਾਨ ਸਭਾ ਚੋਣਾਂ ਲਗਨਗੇ। ਉਸ ਨੇ ਬਿਆਨ ਵਿੱਚ ਕਿਹਾ ਕਿ ਬੜੇ ਅਫ਼ਸੋਸ ਨਾਲ ਕਹਿ ਰਿਹਾ ਹਾਂ ਕਿ ਮੈਂ ਸਿਆਸੀ ਪਾਰਟੀ ਨਹੀਂ ਬਣਾ ਰਿਹਾ ਪਰ ਇਕ ਵਾਅਦਾ ਹੈ ਕਿ ਸਿਆਸਤ ਵਿੱਚ ਆਏ ਬਗ਼ੈਰ ਲੋਕਾਂ ਦੀ ਸੇਵਾ ਕਰਦਾ ਰਹਾਂਗਾ।