ਮੁੰਬਈ: ਅਦਾਕਾਰ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸਨੀ ਦਿਓਲ ਨੇ ਕਿਹਾ ਹੈ ਕਿ ਉਸ ਦੇ ਪਿਤਾ ਅਤੇ ਅਦਾਕਾਰ ਧਰਮਿੰਦਰ (86) ਬਿਲਕੁਲ ਤੰਦਰੁਸਤ ਹਨ। ਧਰਮਿੰਦਰ ਦੀ ਸਿਹਤ ਬਾਰੇ ਮੀਡੀਆ ’ਚ ਚੱਲ ਰਹੀਆਂ ਖ਼ਬਰਾਂ ਦਰਮਿਆਨ ਸਨੀ ਦਾ ਇਹ ਬਿਆਨ ਆਇਆ ਹੈ। ਸਨੀ ਦੇ ਛੋਟੇ ਭਰਾ ਅਦਾਕਾਰ ਬੌਬੀ ਦਿਓਲ ਨੇ ਵੀ ਕਿਹਾ ਹੈ ਕਿ ਪਿਤਾ ਧਰਮਿੰਦਰ ਇਸ ਸਮੇਂ ਮੁੰਬਈ ’ਚ ਆਪਣੇ ਘਰ ’ਚ ਹਨ ਅਤੇ ਦੁੱਖ ਦੀ ਗੱਲ ਹੈ ਕਿ ਲੋਕ ਉਨ੍ਹਾਂ ਬਾਰੇ ਅਫ਼ਵਾਹਾਂ ਫੈਲਾ ਰਹੇ ਹਨ। ਜ਼ਿਕਰਯੋਗ ਹੈ ਕਿ ਧਰਮਿੰਦਰ ਨੂੰ ਪਿੱਠ ’ਚ ਦਰਦ ਕਾਰਨ ਪਿਛਲੇ ਮਹੀਨੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। -ਪੀਟੀਆਈ