ਜੋਹੋਰ (ਮਲੇਸ਼ੀਆ), 22 ਅਕਤੂਬਰ
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ 10ਵੇਂ ਸੁਲਤਾਨ ਜੋਹੋਰ ਕੱਪ ਵਿੱਚ ਮਲੇਸ਼ੀਆ ਨੂੰ 5-2 ਨਾਲ ਹਰਾ ਕੇ ਆਪਣੀ ਸ਼ਾਨਦਾਰ ਮੁਹਿੰਮ ਦਾ ਆਗਾਜ਼ ਕੀਤਾ। ਭਾਰਤ ਲਈ ਅਮਨਦੀਪ (6), ਅਰਿਜੀਤ ਸਿੰਘ ਹੁੰਦਲ (10), ਬੌਬੀ ਸਿੰਘ ਧਾਮੀ (20), ਸੁਦੀਪ ਚਿਰਮਾਕੋ (26) ਅਤੇ ਸ਼ਾਰਦਾ ਨੰਦ ਤਿਵਾਰੀ (56) ਨੇ ਗੋਲ ਕੀਤੇ, ਜਦੋਂ ਕਿ ਮਲੇਸ਼ੀਆ ਵੱਲੋਂ ਸ਼ਾਹਮੀ ਇਰਫਾਨ ਸੁਹੈਮੀ (13) ਅਤੇ ਮੁਹੰਮਦ ਮਾਮਤ (52) ਨੇ ਗੋਲ ਕੀਤੇ।-ਏਜੰਸੀ