ਨਵੀਂ ਦਿੱਲੀ: ਆਈਸੀਏਆਈ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੀਏ ਦੀ ਪ੍ਰੀਖਿਆ ਲਈ ਇਹ ਸਭ ਤੋਂ ਢੁੱਕਵਾਂ ਸਮਾਂ ਹੈ ਕਿਉਂਕਿ ਕੋਵਿਡ-19 ਦੇ ਮਾਮਲੇ ਹੁਣ ਕਾਫੀ ਹੇਠਲੇ ਪੱਧਰ ’ਤੇ ਹਨ। ਉਨ੍ਹਾਂ ਕਿਹਾ ਕਿ ਇਹ ਚਾਰਟਰਡ ਅਕਾਊਂਟੈਂਟ ਨੂੰ ਆਪਣਾ ਪੇਸ਼ੇਵਰ ਕਰੀਅਰ ਅੱਗੇ ਵਧਾਉਣ ਲਈ ਸਹੀ ਸਮਾਂ ਮੁਹੱਈਆ ਕਰਦਾ ਹੈ। ਬੈਂਚ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਨੂੰ ਆਈਸੀਏਆਈ ਦਾ ਨੋਟ ਨਹੀਂ ਮਿਲਿਆ ਹੈ ਇਸ ਲਈ ਉਹ ਮਾਮਲੇ ਦੀ ਸੁਣਵਾਈ ਭਲਕੇ ਕਰਨਗੇ। -ਪੀਟੀਆਈ