ਕੋਟਾ: ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿੱਚ ਰਿਸ਼ਤੇ ’ਚ ਭਰਾ ਲੱਗਦੇ ਦੋ ਨੌਜਵਾਨਾਂ, ਜੋ ਇੱਕੋ ਕੁੜੀ ਨੂੰ ਪਿਆਰ ਕਰਦੇ ਸਨ, ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਇਹ ਹਾਦਸਾ ਬੀਤੀ ਰਾਤ ਗੁਦਲਾ ਪਿੰਡ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਮਹੇਂਦਰ ਗੁਰਜਰ (23) ਤੇ ਦੇਵਰਾਜ ਗੁਰਜਰ (23) ਵਾਸੀ ਪਿੰਡ ਕੇਸ਼ਵਪੁਰਾ ਵਜੋਂ ਹੋਈ ਹੈ। ਐੱਸਐੱਚਓ ਲਖਨਲਾਲ ਮੀਣਾ ਨੇ ਦੱਸਿਆ ਕਿ ਕੁੜੀ ਦਾ ਪਤਾ ਲਗਾਇਆ ਜਾ ਰਿਹਾ ਹੈ। -ਪੀਟੀਆਈ