ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 25 ਜੂਨ
ਟਿਕ-ਟੌਕ ਸਟਾਰ ਸੀਆ ਕੱਕੜ ਨੇ ਅੱਜ ਕਥਿਤ ਤੌਰ ’ਤੇ ਖੁ਼ਦਕੁਸ਼ੀ ਕਰ ਲਈ। ਬੌਲੀਵੁੱਡ ਫੋਟੋਗ੍ਰਾਫਰ ਵਿਰਾਲ ਭਸਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਦੀ ਜਾਣਕਾਰੀ ਦਿੱਤੀ। ਆਪਣੀ ਪੋਸਟ ਵਿੱਚ ਵਿਰਾਲ ਨੇ ਲਿਖਿਆ ਕਿ 16 ਸਾਲਾ ਟਿਕ-ਟੌਕ ਸਟਾਰ ਨੇ ਬੁੱਧਵਾਰ ਨੂੰ ਆਪਣੇ ਮੈਨੇਜਰ ਅਰਜੁਨ ਸਰੀਨ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਉਦੋਂ ਉਹ ਬਹੁਤ ਖੁਸ਼ ਸੀ। ਸੀਆ ਨਵੀਂ ਦਿੱਲੀ ਵਿੱਚ ਪ੍ਰੀਤ ਵਿਹਾਰ ਵਿਖੇ ਰਹਿੰਦੀ ਸੀ। ਉਹ ਟਿਕ-ਟੌਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਯੂਟਿਊਬ ਵਰਗੇ ਆਨਲਾਈਟ ਪਲੇਟਫਾਰਮਾਂ ’ਤੇ ਬਹੁਤ ਸਰਗਰਮ ਸੀ ਅਤੇ ਆਪਣੀਆਂ ਡਾਂਸ ਵੀਡੀਓਜ਼ ਲਈ ਜਾਣੀ ਜਾਂਦੀ ਸੀ। ਮਿ੍ਤਕਾ ਦੇ ਪਰਿਵਾਰਕ ਮੇੈਂਬਰਾਂ ਨੇ ਪੁਲੀਸ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਸੀਆ ਕੱਕੜ ਦੇ ਇੰਸਟਾਗ੍ਰਾਮ ’ਤੇ ਲੱਖਾਂ ਪ੍ਰਸੰਸਕ ਹਨ।