ਮੁੰਬਈ, 9 ਜੂਨ
ਬੌਲੀਵੁੱਡ ’ਚ ਕਈ ਫਿਲਮ ਅਦਾਕਾਰਾਂ ਦੀ ਮੈਨੇਜਰ ਰਹਿ ਚੁੱਕੀ 28 ਸਾਲਾ ਦਿਸ਼ਾ ਸਤੀਸ਼ ਸਲਿਆਨ ਨੇ ਲੰਘੀ ਰਾਤ ਮੁੰਬਈ ਦੇ ਨੀਮ ਸ਼ਹਿਰੀ ਇਲਾਕੇ ਮਲਾਡ ਦੇ ਗਲੈਕਸੀ ਕੰਪਲੈਕਸ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਦਿਸ਼ਾ ਦਾਦਰ ’ਚ ਰਹਿੰਦੀ ਸੀ ਪਰ ਉਹ ਇੱਥੇ ਰਹਿੰਦੇ ਆਪਣੇ ਮੰਗੇਤਰ ਨੂੰ ਮਿਲਣ ਅਕਸਰ ਆਉਂਦੀ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।