ਬਲਰਾਮਪੁਰ (ਉੱਤਰ ਪ੍ਰਦੇਸ਼), 23 ਅਗਸਤ
ਦਿੱਲੀ ਵਿੱਚ ਆਈਐਸਆਈਐਸ ਦੇ ਗ੍ਰਿਫਤਾਰ ਕੀਤੇ ਗਏ ਅਤਿਵਾਦੀ ਦੇ ਯੂਪੀ ਸਥਿਤ ਘਰੋਂ ਬੰਬ ਬਣਾਉਣ ਵਾਲੀ ਸਮੱਗਰੀ ਬਰਾਮਦ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਬਲਰਾਮਪੁਰ ‘ਚ ਅਤਿਵਾਦੀ ਅਬੂ ਯੂਸਫ ਦੇ ਘਰ’ ਤੇ ਛਾਪੇ ਦੌਰਾਨ ਪੁਲੀਸ ਨੇ ਅਤਿਵਾਦੀ ਦੇ ਘਰ ਤੋਂ ਮਨੁੱਖੀ ਬੰਬ ਦੀ ਜੈਕਟ ਵੀ ਬਰਾਮਦ ਕੀਤੀ ਹੈ।
ਇਸ ਤੋਂ ਇਲਾਵਾ ਪੁਲੀਸ ਨੇ ਬੰਬ ਬਣਾਉਣ ਲਈ ਵਰਤੇ ਜਾਂਦੇ ਵਿਸਫੋਟਕ, ਬਾਲ-ਬੀਅਰਿੰਗ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ।