ਬਾਲਾਸੋਰ (ਊੜੀਸਾ): ਭਾਰਤ ਨੇ ਅੱਜ ਦੇਸ਼ ’ਚ ਬਣੀ ਸਮਾਰਟ (ਸੁਪਰਸੋਨਿਕ ਮਿਜ਼ਾਈਲ ਅਸਿਸਟਿਡ ਰਿਲੀਜ਼ ਆਫ਼ ਤਾਰਪੀਡੋ) ਪ੍ਰਣਾਲੀ ਦਾ ਸਫ਼ਲ ਪ੍ਰੀਖਣ ਕੀਤਾ ਹੈ। ਡੀਆਰਡੀਓ ਨੇ ਇਸ ਨੂੰ ਪਣਡੁੱਬੀ ਵਿਰੋਧੀ ਜੰਗੀ ਸਮਰੱਥਾ ਵਧਾਊਣ ਦੀ ਦਿਸ਼ਾ ’ਚ ਬਦਲਾਅ ਲਿਆਊਣ ਵਾਲਾ ਦੱਸਿਆ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਦੇਸ਼ ਦੀ ਸਮੁੰਦਰੀ ਰਣਨੀਤਕ ਸਮਰੱਥਾ ਮਜ਼ਬੂਤ ਕਰਨ ’ਚ ਇਹ ਪ੍ਰਣਾਲੀ ਮੀਲ ਦਾ ਪੱਥਰ ਸਾਬਿਤ ਹੋਵੇਗੀ। ਇਸ ਦਾ ਸਫ਼ਲ ਪ੍ਰੀਖਣ ਊੜੀਸਾ ਕੰਢੇ ਨੇੜੇ ਏਪੀਜੇ ਅਬਦੁੱਲ ਕਲਾਮ ਟਾਪੂ ’ਤੇ ਪੌਣੇ 12 ਵਜੇ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। -ਪੀਟੀਆਈ