ਨਵੀਂ ਦਿੱਲੀ: ਡੀਆਰਡੀਓ ਵੱਲੋਂ ਟੈਂਕ ਨੂੰ ਲੇਜ਼ਰ ਤਕਨੀਕ ਨਾਲ ਫੁੰਡਣ ਵਾਲੀ ਦੇਸ਼ ’ਚ ਵਿਕਸਤ ਮਿਜ਼ਾਈਲ ਦਾ ਸਫ਼ਲਤਾਪੂਰਬਕ ਪ੍ਰੀਖਣ ਕੀਤਾ ਗਿਆ ਹੈ। ਮਿਜ਼ਾਈਲ ਦੀ ਰੇਂਜ ਚਾਰ ਕਿਲੋਮੀਟਰ ਤੱਕ ਦੀ ਹੈ ਅਤੇ ਇਸ ਨੂੰ ਅਹਿਮਦਨਗਰ ’ਚ ਆਰਮਰਡ ਕੋਰ ਸੈਂਟਰ ਅਤੇ ਸਕੂਲ ’ਚ ਐੱਮਬੀਟੀ ਅਰਜੁਨ ਟੈਂਕ ਤੋਂ ਦਾਗ਼ਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਮਿਜ਼ਾਈਲ ਨਾਲ ਪਾਕਿਸਤਾਨ ਅਤੇ ਚੀਨ ਦੀਆਂ ਸਰਹੱਦਾਂ ਨਾਲ ਲਗਦੇ ਮੋਰਚਿਆਂ ’ਤੇ ਭਾਰਤੀ ਫ਼ੌਜ ਦੀ ਤਾਕਤ ’ਚ ਵਾਧਾ ਹੋਵੇਗਾ। -ਪੀਟੀਆਈ