ਨਵੀਂ ਦਿੱਲੀ, 4 ਅਗਸਤ
ਭਾਰਤ ਨੇ ਵੀਰਵਾਰ ਨੂੰ ਸਵਦੇਸ਼ੀ ‘ਐਂਟੀ ਟੈਂਕ ਮਿਜ਼ਾਈਲ(ਏਟੀਜੀਐਮ)ਦੀ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਇਕ ਫੌਜੀ ਟਿਕਾਣੇ ’ਤੇ ਸਫ਼ਲ ਅਜ਼ਮਾਇਸ਼ ਕੀਤੀ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਮਿਜ਼ਾਈਲ ਨੇ ਦੋ ਵੱਖ ਵੱਖ ਦੂਰੀਆਂ ਤੋਂ ਸਹੀ ਨਿਸ਼ਾਨਾ ਲਾਉਂਦਿਆਂ ਨਿਰਧਾਰਤ ਟੀਚੇ ਨੂੰ ਤਬਾਹ ਕੀਤਾ। ਇਹ ਮਿਜ਼ਾਈਲ ਡੀਆਰਡੀਓ ਨੇ ਤਿਆਰ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ’ਤੇ ਡੀਆਰਡੀਓ ਤੇ ਭਾਰਤੀ ਫੌਜ ਨੂੰ ਵਧਾਈ ਦਿੱਤੀ ਹੈ। ਏਜੰਸੀ