ਨਵੀਂ ਦਿੱਲੀ: ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਅੱਜ ਦੋ ਲੈਬਾਂ ਵਿਚਾਲੇ ‘ਕੁਆਂਟਮ ਕਮਿਊਨਿਕੇਸ਼ਨ’ ਦਾ ਸਫ਼ਲਤਾ ਨਾਲ ਤਜਰਬਾ ਕੀਤਾ ਗਿਆ ਹੈ। ਇਸ ਲਈ ‘ਕੁਆਂਟਮ ਕੀਅ ਡਿਸਟ੍ਰੀਬਿਊਸ਼ਨ’ ਤਕਨੀਕ ਵਰਤੀ ਗਈ ਹੈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰੱਖਿਆ ਤੇ ਰਣਨੀਤਕ ਏਜੰਸੀਆਂ ਲਈ ਸੁਰੱਖਿਅਤ ਸੰਚਾਰ ਮਹੱਤਵਪੂਰਨ ਹੈ। ਇਸ ਲਈ ‘ਇਨਕ੍ਰਿਪਸ਼ਨ ਕੀਅ’ ਦੀ ਵੰਡ ਸਮੇਂ-ਸਮੇਂ ਕਰਨਾ ਅਹਿਮ ਹੁੰਦਾ ਹੈ। ਕੁਆਂਟਮ ਅਧਾਰਿਤ ਸੰਚਾਰ ਇਸ ਲਈ ਲੋੜੀਂਦਾ ਹੱਲ ਪ੍ਰਦਾਨ ਕਰਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਨੂੰ ਇਸ ਪ੍ਰੀਖਣ ਲਈ ਵਧਾਈ ਦਿੱਤੀ ਹੈ। -ਪੀਟੀਆਈ