ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ 100 ਨਵੇਂ ਸੈਨਿਕ ਸਕੂਲਾਂ ਵਿਚ ਦਾਖ਼ਲੇ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਕੌਂਸਲਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸੈਨਿਕ ਸਕੂਲ ਸੁਸਾਇਟੀ ਇਕ ਆਟੋਮੈਟਿਕ ਪ੍ਰਣਾਲੀ ਵਿਕਸਤ ਕਰਨ ਦੀ ਪ੍ਰਕਿਰਿਆ ਵਿਚ ਹੈ। ਮੰਤਰਾਲੇ ਨੇ ਕਿਹਾ ਕਿ ਈ-ਕੌਂਸਲਿੰਗ ਲਈ ਵਿਕਸਤ ਕੀਤੀ ਜਾ ਰਹੀ ਆਟੋਮੈਟਿਕ ਪ੍ਰਣਾਲੀ, ਸਮੁੱਚੀ ਦਾਖ਼ਲਾ ਪ੍ਰਕਿਰਿਆ ਵਿਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਏਗੀ। ਈ-ਕੌਂਸਲਿੰਗ ਘੱਟ ਖਰਚ ਵਾਲੀ ਅਤੇ ਸਾਰੇ ਹਿੱਤਧਾਰਕਾਂ ਲਈ ਫਾਇਦੇਮੰਦ ਹੋਵੇਗੀ।’’ ਮੰਤਰਾਲੇ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੈੱਬ ਪੋਰਟਲ httpL//www.sainikschool. ncog.gov.in’ਤੇ ਇਕ ਲਿੰਕ ਮੁਹੱਈਆ ਕਰਵਾ ਕੇ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਜਾਵੇਗਾ। ਵਿਦਿਆਰਥੀਆਂ ਨੂੰ 10 ਸਕੂਲਾਂ ਦੀ ਚੋਣ ਕਰਨੀ ਹੋਵੇਗੀ। -ਪੀਟੀਆਈ