ਨਵੀਂ ਦਿੱਲੀ, 5 ਦਸੰਬਰ
ਦਿੱਲੀ ਦੰਗਿਆਂ ਦੇ ਕੇਸ ਵਿਚ ਅਪਰੈਲ, 2020 ਤੋਂ ਹਿਰਾਸਤ ’ਚ ਰੱਖੇ ਗਏ 20 ਸਾਲਾ ਵਿਦਿਆਰਥੀ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਉਸ ਵੱਲੋਂ ਰਿਹਾਈ ਮਗਰੋਂ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਦੀ ਕੋਈ ਵੱਡੀ ਸੰਭਾਵਨਾ ਨਹੀਂ ਹੈ। ਸ਼ਿਕਾਇਤ ਮੁਤਾਬਕ ਪਟੀਸ਼ਨਕਰਤਾ ਮੁਲਜ਼ਮ, ਜੋ ਕਿ ਗੋਕਲਪੁਰੀ ਦਾ ਵਾਸੀ ਹੈ, ਉਸ ਭੀੜ ਦਾ ਹਿੱਸਾ ਸੀ ਜਿਸ ਨੇ 25 ਫਰਵਰੀ, 2020 ਨੂੰ ਇਕ ਘਰ ਨੂੰ ਅੱਗ ਲਾ ਦਿੱਤੀ ਸੀ। ਇਸਤਗਾਸਾ ਪੱਖ ਨੇ ਨੌਜਵਾਨ ਦੀ ਜ਼ਮਾਨਤ ਦਾ ਵਿਰੋਧ ਕੀਤਾ। -ਪੀਟੀਆਈ