ਮੁੰਬਈ, 28 ਜੂਨਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਦੇ ਖਦਸ਼ੇ ਅਤੇ ਮਹਾਰਾਸ਼ਟਰ ਵਿੱਚ ਵਾਇਰਸ ਦੇ ‘ਡੈਲਟਾ ਪਲਸ’ ਵੈਰੀਐਂਟ ਦੇ ਕਈ ਮਾਮਲੇ ਸਾਹਮਣੇ ਆਉਣ ਬਾਅਦ ਸੂਬਾ ਸਰਕਾਰ ਨੇ ਕਰੋਨਾ ਨੂੰ ਫੈਲਣੋਂ ਰੋਕਣ ਲਈ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਇਹ ਸੋਮਵਾਰ ਨੂੰ ਲਾਗੂ ਹੋ ਗਈਆਂ ਹਨ। ਮਹਾਰਾਸ਼ਟਰ ਸਰਕਾਰ ਵੱਲੋਂ ਬੀਤੇ ਹਫ਼ਤੇ ਜਾਰੀ ਨੋਟੀਫਿਕੇਸ਼ਨ ਅਨੁਸਾਰ, ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਰੋਜ਼ਾਨਾ ਸ਼ਾਮ ਚਾਰ ਵਜੇ ਤਕ ਖੁੱਲ੍ਹੀਆਂ ਰਹਿਣਗੀਆਂ। ਹੁਕਮਾਂ ਅਨੁਸਾਰ ਰੈਸਤਰਾਂ ਹਫ਼ਤੇ ਦੇ ਦਿਨਾਂ ਵਿੱਚ ਸ਼ਾਮ 4 ਵਜੇ ਤਕ 50 ਫੀਸਦੀ ਸਮੱਰਥਾ ਨਾਲ ਖੋਲ੍ਹਣ ਦੀ ਇਜਾਜ਼ਤ ਹੈ। ਇਸ ਤੋਂ ਬਾਅਦ ਪੈਕਡ ਖਾਣਾ ਤੇ ਹੋਮਡਿਲਿਵਰੀ ਕੀਤੀ ਜਾ ਸਕਦੀ ਹੈ। ਜਿਮ, ਸੈਲੂਨ ਵੀ 50 ਫੀਸਦੀ ਸਮਰੱਥਾ ਨਾ ਸ਼ਾਮ ਚਾਰ ਵਜੇ ਤਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਨਵੇਂ ਹੁਕਮਾਂ ਦਾ ਅਸਰ ਨਾਗਪੁਰ, ਠਾਣੇ ਅਤੇ ਪੁਣੇ ਵਰਗੇ ਸ਼ਹਿਰਾਂ ਵਿੱਚ ਪਏਗਾ ਕਿਉਂਕਿ ਇਨ੍ਹਾਂ ਸ਼ਹਿਰਾਂ ਵਿੱਚ ਮੁੰਬਈ ਦੇ ਮੁਕਾਬਲੇ ਪਾਬੰਦੀਆਂ ਵਿੱਚ ਵਧੇਰੇ ਢਿੱਲ ਦਿੱਤੀ ਗਈ ਸੀ। -ਏਜੰਸੀ