ਚੰਡੀਗੜ੍ਹ, 22 ਜੂਨ
ਪੀਜੀਆਈਐਮਈਆਰ (ਚੰਡੀਗੜ੍ਹ)ਦੇ ਇਕ ਅਧਿਐਨ ਵਿੱਚ ਪਤਾ ਚਲਿਆ ਹੈ ਕਿ ਖੂਨ ਦੀਆਂ ਨਾੜਾਂ ਵਿੱਚ ਖੂਨ ਦੇ ਥੱਕੇ ਖ਼ਤਮ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਸਟ੍ਰੈਪਟੋਕੀਨੇਸ ਦੀ ਵਰਤੋਂ ਕਰਕੇ ਗੰਭੀਰ ਪੈਂਕਿ੍ਆਟਾਇਟਿਸ(ਐਸਏਪੀ) ਦੇ ਰੋਗੀਆਂ ਵਿੱਚ ਅਪਰੇਸ਼ਨ(ਸਰਜਰੀ)ਦੀ ਲੋੜ ਨੂੰ ਘਟਾਇਆ ਜਾ ਸਕਦਾ ਹੈ। ਇਸ ਬਿਮਾਰੀ ਵਿੱਚ ਪਿੱਤੇ ਦੇ ਗਲਣ ਅਤੇ ਫੇਫੜੇ, ਦਿਲ ਅਤੇ ਗੁਰਦੇ ਆਦਿ ਮੁੱਖ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਬਿਮਾਰੀ ਵਿੱਚ ਮੌਤ ਦੀ ਦਰ ਵਧ ਹੈ। ਚੰਡੀਗੜ੍ਹ ਪੀਜੀਆਈਐਮਆਰ ਵੱਲੋਂ ਜਾਰੀ ਬਿਆਨ ਅਨੁਸਾਰ ਐਸਏਪੀ ਦੇ ਇਲਾਜ ਵਿੱਚ ਸਟ੍ਰੈਪਟੋਕੀਨੇਸ ਦਵਾਈ ਦੀ ਵਰਤੋਂ ਦਾ ਇਹ ਪਹਿਲਾ ਅਧਿਐਨ ਹੈ। ਇਸ ਦਵਾਈ ਦੀ ਵਰਤੋਂ ਮੁੱਖ ਤੌਰ ਤੇ ਦਿਲ ਦੀਆਂ ਨਾੜਾਂ ਵਿੱਚ ਜਮ੍ਹਾਂ ਖੂਨ ਦੇ ਥੱਕਿਆਂ ਨੂੰ ਖ਼ਤਮ ਕਰਨ ਲਈ ਕੀਤੀ ਜਾਂਦੀ ਹੈ। -ਏਜੰਸੀ