ਕਿ੍ਸ਼ਨਨਗਰ,(ਪੱਛਮੀ ਬੰਗਾਲ), 9 ਦਸੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਸੂਬਾਈ ਵਿਸ਼ਾ ਹੈ, ਅਤੇ ਉਨ੍ਹਾਂ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਨਾਦੀਆ ਜ਼ਿਲ੍ਹੇ ਦੀ ਪੁਲੀਸ ਨੂੰ ਹੁਕਮ ਦਿੱਤਾ ਕਿ ਉਹ ਬੀਐੱਸਐੱਫ ਨੂੰ ਉਸ ਦੇ ਅਧਿਕਾਰ ਖੇਤਰ ਦੇ ਬਾਹਰ ਦੇ ਇਲਾਕਿਆਂ ਵਿੱਚ ਦਾਖਲ ਹੋਣ ਤੋਂ ਰੋਕੇ। ਉਨ੍ਹਾਂ ਇਥੇ ਇਕ ਮੀਟਿੰਗ ਵਿੱਚ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ‘ਨਾਕਾ ਜਾਂਚ’ ਕਰੋ ਅਤੇ ਵਧੇਰੇ ਨਿਗਰਾਨੀ ਵਰਤੋ। ਕਰੀਮਪੁਰ ਦੀ ਸਰਹੱਦ ਬੰਗਲਾਦੇਸ਼ ਨਾਲ ਲਗਦੀ ਹੈ। ਤੁਹਾਨੂੰ ਇਸ ’ਤੇ ਨਜ਼ਰ ਰੱਖਣੀ ਹੋਵੇਗੀ। ’’ ਉਨ੍ਹਾਂ ਕਿਹਾ, ‘‘ ਤੁਹਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਬੀਐੱਸਐੱਫ ਤੁਹਾਡੀ ਇਜਾਜ਼ਤ ਬਿਨਾਂ ਪਿੰਡਾਂ ਵਿੱਚ ਨਾ ਜਾ ਸਕੇ ਅਤੇ ਕੁਝ ਨਾ ਕਰ ਸਕੇ। ਬੀਐੱਸਐੱਫ ਆਪਣਾ ਕੰਮ ਕਰੇਗੀ ਤੇ ਤੁਸੀਂ ਆਪਣਾ ਕੰਮ ਕਰੋ। ਚੇਤੇ ਰੱਖੋ ਕਿ ਕਾਨੂੰਨ ਵਿਵਸਥਾ ਤੁਹਾਡਾ ਵਿਸ਼ਾ ਹੈ।’’-ਏਜੰਸੀ