ਕੋਲਕਾਤਾ, 10 ਦਸੰਬਰ
ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ ਮਾਰਗ ‘ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੇ ਕਾਫਲੇ ’ਤੇ ਪਥਰਾਅ ਕੀਤਾ ਗਿਆ। ਇਹ ਦਾਅਵਾ ਰਾਜ ਵਿੱਚ ਪਾਰਟੀ ਦੇ ਮੁਖੀ ਦਿਲੀਪ ਘੋਸ਼ ਨੇ ਕੀਤਾ। ਭਾਜਪਾ ਨੇ ਦੋਸ਼ ਲਗਾਇਆ ਹੈ ਕਿ 24 ਪਰਗਨਾ ਜ਼ਿਲ੍ਹੇ ਦੇ ਡਾਇਮੰਡ ਹਾਰਬਰ ਵਿੱਚ ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਭਾਜਪਾ ਮੈਂਬਰਾਂ ਨੂੰ ਕੁੱਟਿਆ।