ਰਾਏਪੁਰ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਵਿਛਾਈ ਸੁਰੰਗ ਵਿੱਚ ਹੋਏ ਧਮਾਕੇ ਵਿੱਚ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੇ ਇੱਕ ਜਵਾਨ ਦੀ ਮੌਤ ਹੋ ਗਈ। ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਤਾਰੱਮ ਥਾਣਾ ਖੇਤਰ ਵਿੱਚ ਪੇਡਾਗੇਲੂਰ ਪਿੰਡ ਨੇੜੇ ਸਵੇਰੇ ਲਗਪਗ 4.30 ਵਜੇ ਇਹ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਐੱਸਟੀਐੱਫ ਜਵਾਨ ਕੋਬਰਾ (ਸੀਆਰਪੀਐੱਫ ਦੀ ਵਿਸ਼ੇਸ਼ ਯੂਨਿਟ) ਅਤੇ ਜ਼ਿਲ੍ਹਾ ਫੋਰਸ ਨਕਸਲ ਰੋਕੂ ਮੁਹਿੰਮ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ, ‘‘ਰਾਏਪੁਰ ਤੋਂ ਲਗਪਗ 450 ਕਿਲੋਮੀਟਰ ਦੂਰ ਪੇਡਾਗੇਲੂਰ ਕੋਲ ਜਦੋਂ ਐੱਸਟੀਐਫ ਦੀ ਟੀਮ ਗਸ਼ਤ ਤੋਂ ਪਰਤ ਰਹੀ ਸੀ ਤਾਂ ਸਿਪਾਹੀ ਮੋਹਨ ਨਾਗ ਨੇ ਗ਼ਲਤੀ ਨਾਲ ਪ੍ਰੈੱਸ਼ਰ ਬੰਬ ’ਤੇ ਪੈਰ ਰੱਖ ਦਿੱਤਾ। -ਪੀਟੀਆਈ