ਨਵੀਂ ਦਿੱਲੀ, 28 ਜੂਨਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਕੋਵਿਡ-19 ਟੀਕੇ ਦੀਆਂ 1.15 ਕਰੋੜ ਤੋਂ ਵਧ ਖੁਰਾਕਾਂ ਹਾਲੇ ਵੀ ਮੌਜੂਦ ਹਨ। ਕੇਂਦਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤਕ 31.69 ਕਰੋੜ ਤੋਂ ਵਧ ਟੀਕੇ ਮੁਹੱਈਆ ਕਰਵਾ ਚੁੱਕਾ ਹੈ। ਮੰਤਰਾਲੇ ਅਨੁਸਾਰ ਇਨ੍ਹਾਂ ਵਿੱਚੋਂ ਖਰਾਬ ਹੋਏ ਟੀਕਿਆਂ ਸਣੇ ਕੁਲ 30,54,17,617 ਖੁਰਾਕਾਂ ਦੀ ਵਰਤੋਂ ਹੋਈ ਹੈ। ਕੋਵਿਡ ਟੀਕਾਕਾਰਨ ਦਾ ਨਵਾਂ ਗੇੜ 21 ਜੂਨ ਤੋਂ ਸ਼ੁਰੂ ਹੋਇਆ ਹੈ।-ਏਜੰਸੀ