ਨਵੀਂ ਦਿੱਲੀ, 28 ਅਗਸਤ
ਦੇਸ਼ ਵਿੱਚ ਤਿਓਹਾਰਾਂ ਦੀ ਸੀਜ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ-19 ਸਬੰਧੀ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਰਾਜਾਂ ਨੂੰ ਕਿਹਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਇਕ ਥਾਂ ’ਤੇ ਬਹੁਤੇ ਲੋਕਾਂ ਇਕੱਠੇ ਨਾ ਹੋਣ। ਇਸ ਦੇ ਨਾਲ ਰਾਜ ਕਰੋਨਾ ’ਤੇ ਕਾਬੂ ਰੱਖਣ ਤੇ ਫੈਲਣ ਤੋਂ ਰੋਕਣ ਲਈ ਟੈਸਟ, ਟਰੈਕ, ਟਰੀਟ, ਵੈਕਸੀਨੇਸ਼ਨ ਤੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਮੰਤਰਾਲੇ ਨੇ ਪਹਿਲਾਂ ਤੋਂ ਜਾਰੀ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਮਿਆਦ 30 ਸਤੰਬਰ ਤੱਕ ਵਧਾ ਦਿੱਤੀ ਹੈ।