ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਸ਼ਿਮਲਾ, 16 ਦਸੰਬਰ
ਹਿਮਾਚਲ ਪ੍ਰਦੇਸ਼ ਵਿੱਚ ਠੰਢ ਵਧਣ ਕਾਰਨ ਇਥੇ ਏਸ਼ੀਆ ਦੇ ਸਭ ਤੋਂ ਵੱਡੇ ਕੁਦਰਤੀ ਆਈਸ ਸਕੇਟਿੰਗ ਰਿੰਕ ਉੱਤੇ ਬਰਫ ਜੰਮ ਗਈ ਹੈ ਅਤੇ ਵੀਰਵਾਰ ਤੋਂ ਸਕੇਟਿੰਗ ਸ਼ੁਰੂ ਹੋ ਗਈ ਹੈ। ਇਸ ਰਿੰਕ ਉੱਤੇ ਬੀਤੇ ਦਿਨ ਸਕੇਟਿੰਗ ਦਾ ਟਰਾਇਲ ਕੀਤਾ ਗਿਆ ਸੀ ਜੋ ਕਿ ਸਫਲ ਰਿਹਾ। ਸ਼ਿਮਲਾ ਆਈਸ ਸਕੇਟਿੰਗ ਕਲੱਬ ਦੇ ਸਕੱਤਰ ਭੁਵਨੇਸ਼ ਬੰਗਾ ਨੇ ਦੱਸਿਆ ਕਿ ਅੱਜ 20 ਸਕੇਟਰਾਂ ਨੇ ਇਸ ਆਈਸ ਰਿੰਕ ਉੱਤੇ ਸਕੇਟਿੰਗ ਕੀਤੀ।