ਭਰੁੱਚ, 26 ਨਵੰਬਰ
ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੂੰ ਅੱਜ ਗੁਜਰਾਤ ਦੇ ਭਰੁੱਚ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡ ਪੀਰਾਮਨ ’ਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਪਾਰਟੀ ਦੇ ਮੁੱਖ ਰਣਨੀਤੀਕਾਰ ਦੀਆਂ ਅੰਤਿਮ ਰਸਮਾਂ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਸ਼ਿਰਕਤ ਕੀਤੀ। ਸ੍ਰੀ ਪਟੇਲ ਦੀ ਦੇਹ ਨੂੰ ਵਡੋਦਰਾ ਤੋਂ ਪੀਰਾਮਨ ਲਿਆਂਦਾ ਗਿਆ ਜਿਥੇ ਸਥਾਨਕ ਲੋਕਾਂ ਅਤੇ ਕਾਂਗਰਸ ਆਗੂਆਂ ਦੀ ਮੌਜੂਦਗੀ ’ਚ ਉਨ੍ਹਾਂ ਨੂੰ ਕਬਰਿਸਤਾਨ ’ਚ ਦਫ਼ਨਾ ਦਿੱਤਾ ਗਿਆ। ਸੂਰਤ ਹਵਾਈ ਅੱਡੇ ’ਤੇ ਵੀਰਵਾਰ ਸਵੇਰੇ ਪਹੁੰਚਣ ਮਗਰੋਂ ਰਾਹੁਲ ਗਾਂਧੀ ਸੜਕ ਮਾਰਗ ਰਾਹੀਂ ਪੀਰਾਮਨ ਪਹੁੰਚੇ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਜਤਾਇਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਉਨ੍ਹਾਂ ਦੀ ਦੇਹ ’ਤੇ ਉਚੇਚੇ ਤੌਰ ’ਤੇ ਫੁੱਲ ਚੜ੍ਹਾਉਣ ਲਈ ਭੇਜੇ ਸਨ।
-ਪੀਟੀਆਈ