ਮੁੰਬਈ, 11 ਜੂਨ
ਕੇਂਦਰੀ ਖੇਡ ਮੰਤਰੀ ਕਿਰਨ ਰਿਰੀਜੂ ਨੇ ਅੱਜ ਕਿਹਾ ਹੈ ਕਿ ਖੇਡਾਂ ਦੇਸ਼ ਦੀ ਨਵੀਂ ਸਿੱਖਿਆ ਨੀਤੀ ਦੇ ਸਿਲੇਬਸ ਦਾ ਹਿੱਸਾ ਬਣਨਗੀਆਂ ਅਤੇ ਇਨ੍ਹਾਂ ਨੂੰ ਵਾਧੂ ਗਤੀਵਿਧੀ ਨਹੀਂ ਮੰਨਿਆ ਜਾਵੇਗਾ। 21 ਵੀਂ ਸਦੀ ਵਿਚ ਓਲੰਪਿਕ ਅਤੇ ਓਲੰਪਿਕ ਸਿੱਖਿਆ’ ’ਤੇ ਅੰਤਰਰਾਸ਼ਟਰੀ ਵੈਬੀਨਾਰ ਦੇ ਉਦਘਾਟਨੀ ਸੈਸ਼ਨ ਦੇ ਦੌਰਾਨ ਮੰਤਰੀ ਨੇ ਕਿਹਾ, “ਖੇਡਾਂ ਵੀ ਭਾਰਤ ਦੀ ਨਵੀਂ ਸਿੱਖਿਆ ਨੀਤੀ ਵਿਚ ਸਿੱਖਿਆ ਦਾ ਹਿੱਸਾ ਬਣਨਗੀਆਂ ਅਤੇ ਵਾਧੂ ਗਤੀਵਿਧੀਆਂ ਵਜੋਂ ਸ਼ਾਮਲ ਨਹੀਂ ਕੀਤੀਆਂ ਜਾਣਗੀਆਂ ਮੈਂ ਹਮੇਸ਼ਾਂ ਮੰਨਦਾ ਹਾਂ ਕਿ ਸਿੱਖਿਆ ਤੇ ਖੇਡਾਂ ਇਕੋ ਜਿਹੇ ਹਨ। ਇਸ ਲਈ ਖੇਡਾਂ ਨੂੰ ਵਾਧੂ ਵਿਸ਼ੇ ਵਜੋਂ ਨਹੀਂ ਦੇਖਿਆ ਜਾ ਸਕਦਾ। ਇਸ ਨੂੰ ਸਿਖਿਆ ਦੇ ਹਿੱਸੇ ਵਜੋਂ ਸਾਰਿਆਂ ਨੂੰ ਪ੍ਰਵਾਨ ਕਰਨਾ ਹੋਵੇਗਾ।’ਉਨ੍ਹਾਂ ਕਿਹਾ ਕਿ ਦੇਸ਼ ਦੀ ਨਵੀਂ ਸਿੱਖਿਆ ਨੀਤੀ ਹਾਲੇ ਅਧਿਕਾਰਤ ਤੌਰ ’ਤੇ ਐਲਾਨੀ ਨਹੀਂ ਗਈ ਪਰ ਇਹ ਅੰਤਮ ਪੜਾਅ ’ਤੇ ਹੈ।