ਸ੍ਰੀਨਗਰ, 28 ਜੂਨ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਵਿਸ਼ੇਸ਼ ਪੁਲੀਸ ਅਫਸਰ(ਐਸਪੀਓ) ਦੀ ਗੋਲੀ ਮਾਰ ਹੱਤਿਆ ਕਰ ਦਿੱਤੀ ਅਤੇ ਉਸ ਦੀ ਪਤਨੀ ਅਤੇ ਧੀ ਨੂੰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਦਹਿਸ਼ਤਗਰਦ ਦੇਰ ਰਾਤ 11 ਵਜੇ ਦੇ ਕਰੀਬ ਐਸਪੀਓ ਦੇ ਅਵਾਂਤੀਪੋੋਰਾ ਖੇਤਰ ਦੇ ਹਰੀਪਰੀਗਾਮ ਸਥਿਤ ਘਰ ਵਿੱਚ ਦਾਖਲ ਹੋਏ ਤੇ ਪਰਿਵਾਰ ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਨੂੰ ਫੌਰੀ ਹਸਪਤਾਲ ਲਿਆਂਦਾ ਗਿਆ ਜਿਥੇ ਐਸਪੀਓ ਜ਼ਖ਼ਮਾਂ ਦੀ ਤਾਬ ਨਾਲ ਸਹਾਰਦਿਆਂ ਦਮ ਤੋੜ ਗਿਆ, ਜਦੋਂ ਕਿ ਉਸ ਦੀ ਪਤਨੀ ਅਤੇ ਧੀ ਜ਼ੇਰੇ ਇਲਾਜ ਹਨ।
ਸਾਢੇ ਪੰਜ ਕਿਲੋ ਧਮਾਕਾਖੇਜ਼ ਸਮੱਗਰੀ ਸਮੇਤ ਮਸ਼ਕੂਕ ਗ੍ਰਿਫ਼ਤਾਰ
ਇਸੇ ਦੌਰਾਨ ਜੰਮੂ ਕਸ਼ਮੀਰ ਪੁਲੀਸ ਨੇ ਮਸ਼ਕੂਕ ਦਹਿਸ਼ਤਗਰਦ ਨੂੰ 5.5 ਕਿਲੋ ਧਮਾਕਾਖੇਜ਼ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤਾ ਦਹਿਸ਼ਤਗਰਦ ਲਸ਼ਕਰ ਏ ਤਈਬਾ ਦੇ ਮੋਹਰੀ ਗਰੁੱਪ ਰਜਿਸਟੈਂਸ ਰਜਿਸਟੈਂਸ ਨਾਲ ਸਬੰਧਤ ਦੱਸਿਆ ਜਾਂਦਾ ਹੈ। ਮਸ਼ਕੂਕ ਦੀ ਪਛਾਣ ਨਦੀਮ-ਉਲ- ਹੱਕ ਵਜੋਂ ਹੋਈ ਹੈ ਜੋ ਰਾਮਬਨ ਦੇ ਜ਼ੈਨਹਾਲ-ਬਨਿਹਾਲ ਦਾ ਵਸਨੀਕ ਦੱਸਿਆ ਜਾਦਾ ਹੈ। -ਏਜੰਸੀ