ਨਵੀਂ ਦਿੱਲੀ: ਸਪਾਈਸਜੈੱਟ ਮੱਧ ਪ੍ਰਦੇਸ਼ ਤੋਂ ਅੱਠ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ ਜੋ ਕਿ ਸੂਬੇ ਨੂੰ ਮਹਾਰਾਸ਼ਟਰ ਤੇ ਗੁਜਰਾਤ ਨਾਲ ਜੋੜਨਗੀਆਂ। ਨਾਗਰਿਕ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਦੱਸਿਆ ਕਿ 16 ਜੁਲਾਈ ਤੋਂ ਕੰਪਨੀ ਗਵਾਲੀਅਰ ਤੋਂ ਮੁੰਬਈ, ਗਵਾਲੀਅਰ ਤੋਂ ਪੁਣੇ, ਜਬਲਪੁਰ ਤੋਂ ਸੂਰਤ, ਗਵਾਲੀਅਰ ਤੋਂ ਅਹਿਮਦਾਬਾਦ ਲਈ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਤੇ ਹਵਾਬਾਜ਼ੀ ਸਨਅਤ ‘ਉਡਾਣ’ ਸਕੀਮ ਨੂੰ ਨਵੀਆਂ ਬੁਲੰਦੀਆਂ ਉਤੇ ਲਿਜਾਣ ਲਈ ਵਚਨਬੱਧ ਹੈ। -ਪੀਟੀਆਈ