ਕੋਲਕਾਤਾ, 19 ਫਰਵਰੀ
ਪੱਛਮੀ ਬੰਗਾਲ ਵਿੱਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਖ਼ਿਲਾਫ਼ ਮਾਮਲਿਆਂ ’ਤੇ ਸੁਣਵਾਈ ਲਈ ਕਾਇਮ ਵਿਸ਼ੇਸ਼ ਅਦਾਲਤ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵੱਲੋਂ ਦਰਜ ਕਰਵਾਏ ਮਾਨਹਾਨੀ ਮਾਮਲੇ ’ਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 22 ਫਰਵਰੀ ਨੂੰ ਨਿੱਜੀ ਜਾਂ ਵਕੀਲ ਰਾਹੀਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।