ਲਖਨਊ, 23 ਨਵੰਬਰ
ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਉੱਤਰ ਪ੍ਰਦੇਸ਼ ਦੇ ਵਿਕਾਸ ਲਈ ‘ਅਣਗਿਣਤ ਇਤਿਹਾਸਕ ਕੰਮ’ ਕੀਤੇ ਗਏ ਹਨ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ (ਸਪਾ) ਅਤੇ ਭਾਜਪਾ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦਾ ਲਾਹਾ ਲੈ ਰਹੀਆਂ ਹਨ। ਮਾਇਆਵਤੀ ਨੇ ਇੱਥੇ ਕਿਹਾ, ‘‘ਜਦੋਂ ਸਮਾਜਵਾਦੀ ਪਾਰਟੀ ਸੱਤਾ ਵਿੱਚ ਸੀ ਅਤੇ ਹੁਣ ਜਦੋਂ ਭਾਜਪਾ ਸੱਤਾ ਵਿੱਚ ਹੈ, ਦੋਵੇਂ ਪਾਰਟੀਆਂ ਮੇਰੇ ਵੱਲੋਂ ਕੀਤੇ ਕੰਮਾਂ ਨੂੰ ਆਪਣੇ ਵੱਲੋਂ ਕੀਤੇ ਕੰਮਾਂ ਵਜੋਂ ਪੇਸ਼ ਕਰ ਰਹੀਆਂ ਹਨ। ਇੱਥੋਂ ਤੱਕ ਕਿ ਕਾਂਗਰਸ, ਜਿਹੜੀ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ (ਉੱਤਰ ਪ੍ਰਦੇਸ਼ ਵਿੱਚ) ਸੱਤਾ ਵਿੱਚ ਰਹੀ, ਵੀ ਅਜਿਹੇ ਕੰਮ ਨਹੀਂ ਕਰ ਸਕੀ, ਜਿਹੜੇ ਮੇਰੇ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਕਰ ਦਿੱਤੇ ਗਏ।’’
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਸਪਾ ਹੋਰ ਪਾਰਟੀਆਂ ਵਾਂਗ ਚੋਣ ਮਨੋਰਥ ਪੱਤਰ ਜਾਰੀ ਨਹੀਂ ਕਰਦੀ ਕਿਉਂਕਿ ਇਹ ‘‘ਪਹਿਲਾਂ ਕੰਮ ਕਰਨ ਅਤੇ ਫਿਰ ਦਾਅਵੇ ਕਰਨ’ ਵਿੱਚ ਜ਼ਿਆਦਾ ਯਕੀਨ ਰੱਖਦੀ ਹੈ। -ਪੀਟੀਆਈ