ਨਵੀਂ ਦਿੱਲੀ, 26 ਮਈ
ਦੱਖਣ-ਪੱਛਮੀ ਮੌਨਸੂਨ ਛੇ ਦਿਨ ਰੁਕਣ ਤੋਂ ਬਾਅਦ ਸ੍ਰੀਲੰਕਾ ਪਹੁੰਚ ਗਿਆ ਹੈ ਅਤੇ ਹੁਣ ਕੇਰਲ ਵੱਲ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ,‘ਦੱਖਣੀ ਅਰਬ ਸਾਗਰ ਦੇ ਕੁਝ ਹਿੱਸਿਆਂ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਅਸੀਂ ਕੇਰਲ ਵੱਲ ਮੌਨਸੂਨ ਦੀ ਪ੍ਰਗਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।’ ਆਮ ਤੌਰ ‘ਤੇ ਮੌਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ ਪਰ ਇਸ ਵਾਰ ਇਸ ਦੇ ਚਾਰ ਦਿਨ ਪਹਿਲਾਂ ਪਹੁੰਚਣ ਦੀ ਉਮੀਦ ਹੈ।’