ਕੋਟਾ, 30 ਅਪਰੈਲ
ਰਾਜਸਥਾਨ ਦੇ ਕੋਟਾ ਵਿੱਚ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੇ 20 ਸਾਲਾ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੇ ਕਮਰੇ ਵਿੱਚੋਂ ਖੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿੱਚ ਲਿਖਿਆ ਹੈ, ‘‘ਸੌਰੀ ਪਾਪਾ, ਮੈਂ ਇਸ ਵਾਰ ਵੀ ਨਾਕਾਮ ਰਿਹਾ।’’ ਪਿਛਲੇ ਕੁੱਝ ਦਿਨਾਂ ਦੌਰਾਨ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੀ ਇਹ ਤੀਸਰੀ ਘਟਨਾ ਹੈ। ਕੋਟਾ ਵਿੱਚ ਜਨਵਰੀ ਤੋਂ ਹੁਣ ਤੱਕ ਕੋਚਿੰਗ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਇਹ ਨੌਵੀਂ ਘਟਨਾ ਹੈ। ਪਿਛਲੇ ਸਾਲ 26 ਕੋਚਿੰਗ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਰਾਜਸਥਾਨ ਵਾਸੀ ਭਾਰਤ ਕੁਮਾਰ ਰਾਜਪੂਤ ਦੀ ਲਾਸ਼ ਅੱਜ ਸਵੇਰੇ ਪੱਖੇ ਨਾਲ ਲਟਕਦੀ ਮਿਲੀ। ਰਾਜਪੂਤ ਹੁਣ ਤੱਕ ਨੀਟ ਦਾ ਦੋ ਵਾਰ ਪੇਪਰ ਦੇ ਚੁੱਕਾ ਸੀ। ਉਸ ਨੇ 5 ਮਈ ਨੂੰ ਤੀਸਰੀ ਵਾਰ ਪ੍ਰੀਖਿਆ ਵਿੱਚ ਬੈਠਣਾ ਸੀ। -ਪੀਟੀਆਈ