ਗੁਹਾਟੀ: ਕੇਂਦਰੀ ਮੰਤਰੀ ਸਰਬਨੰਦ ਸੋਨੋਵਾਲ ਸੋਮਵਾਰ ਨੂੰ ਅਸਾਮ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ। ਸੋਨੋਵਾਲ ਇਸ ਸੀਟ ਦੀ ਦੌੜ ਵਿੱਚ ਇਕੱਲੇ ਉਮੀਦਵਾਰ ਸਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਰਿਟਰਨਿੰਗ ਅਫਸਰ ਨੇ ਉਨ੍ਹਾਂ ਦੇ ਰਾਜ ਸਭਾ ਲਈ ਚੁਣੇ ਜਾਣ ਦਾ ਐਲਾਨ ਕੀਤਾ। ਇਸ ਤਰ੍ਹਾਂ ਅਸਾਮ ਤੋਂ ਰਾਜ ਸਭਾ ਵਿੱਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ ਜਦੋਂ ਕਿ ਇਸ ਦੀ ਭਾਈਵਾਲ ਪਾਰਟੀ ਅਸਮ ਗਣ ਪਰਿਸ਼ਦ (ਏਜੀਪੀ) ਦਾ ਇਕ ਮੈਂਬਰ ਰਾਜ ਸਭਾ ਵਿੱਚ ਹੈ। ਹੁਣ ਰਾਜ ਸਭਾ ਵਿੱਚ ਅਸਾਮ ਦੀਆਂ ਕੁੱਲ ਸੱਤ ਸੀਟਾਂ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਦੋ ਸੀਟਾਂ ਕਾਂਗਰਸ ਦੀਆਂ ਹਨ ਤੇ ਇਕ ਆਜ਼ਾਦ ਸੰਸਦ ਮੈਂਬਰ ਹੈ। -ਪੀਟੀਆਈ