ਨਵੀਂ ਦਿੱਲੀ: ਅਸਾਮ ਦੇ ਨਵੇਂ ਮੁੱਖ ਮੰਤਰੀ ਬਾਰੇ ਚੱਲ ਰਹੀਆਂ ਕਿਆਸਰਾਈਆਂ ਵਿਚਾਲੇ ਅੱਜ ਰਾਜ ’ਚ ਭਾਜਪਾ ਦੇ ਸੀਨੀਅਰ ਆਗੂਆਂ ਸਰਬਨੰਦ ਸੋਨੋਵਾਲ ਅਤੇ ਹਿਮੰਤ ਬਿਸਵ ਸਰਮਾ ਨੇ ਪਾਰਟੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। 10805318CD _HAMENTਇਕ ਤੋਂ ਬਾਅਦ ਇੱਕ ਕਰਕੇ ਕਈ ਮੀਟਿੰਗ ਤੋਂ ਬਾਅਦ ਸਰਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਅਸਾਮ ਵਿਧਾਇਕ ਦਲ ਦੀ ਮੀਟਿੰਗ ਭਲਕੇ ਗੁਹਾਟੀ ’ਚ ਹੋਣ ਦੀ ਸੰਭਾਵਨਾ ਹੈ। ਨੱਡਾ ਦੀ ਰਿਹਾਇਸ਼ ’ਤੇ ਅਸਾਮ ਦੇ ਦੋਵਾਂ ਆਗੂਆਂ, ਸ਼ਾਹ ਤੇ ਭਾਜਪਾ ਦੇ ਜਨਰਲ ਸਕੱਤਰ ਬੀਐੱਲ ਸੰਤੋਸ਼ ਤੇ ਪਾਰਟੀ ਪ੍ਰਧਾਨ ਵਿਚਾਲੇ ਤਿੰਨ ਦੌਰ ਦੀ ਮੀਟਿੰਗ ਹੋਈ। ਇਸੇ ਦੌਰਾਨ ਭਾਜਪਾ ਨੇ ਅਸਾਮ ਵਿਚ ਆਗੂ ਦੀ ਚੋਣ ਕਰਨ ਲਈ ਹੋਣ ਵਾਲੀ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਲਈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਜਨਰਲ ਸਕੱਤਰ ਅਰਜੁਨ ਸਿੰਘ ਨੂੰ ਕੇਂਦਰੀ ਆਬਜ਼ਰਵਰ ਨਿਯੁਕਤ ਕੀਤਾ ਹੈ। -ਪੀਟੀਆਈ