ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਕਿਸਾਨਾਂ ਦੇ ਗਾਜ਼ੀਪੁਰ ਮੋਰਚੇ ’ਤੇ ਬਿਜਲੀ ਦੀ ਘਾਟ ਤੋਂ ਛੁਟਕਾਰਾ ਪਾਉਣ ਲਈ 7 ਕਿਲੋਵਾਟ ਦੇ ਸੂਰਜੀ ਊਰਜਾ ਵਾਲੇ ਪੈਨਲ ਲਗਾਏ ਗਏ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਇਸ ਮੋਰਚੇ ’ਤੇ ਬਿਜਲੀ ਦੀ ਭਾਰੀ ਕਮੀ ਨੂੰ ਦੇਖਦੇ ਹੋਏ ਇਹ ਸੋਲਰ ਪੈਨਲ ਲਾਏ ਗਏ ਹਨ ਅਤੇ ਅਜਿਹੇ ਪੈਨਲ ਬਾਕੀ ਮੋਰਚਿਆਂ ਉਪਰ ਵੀ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੂਰਜੀ ਉਰਜਾ ਤੋਂ ਬਣਨ ਵਾਲੀ ਬਿਜਲੀ ਨਾਲ ਰੋਟੀਆਂ ਬਣਾਉਣ ਵਾਲੀ ਮਸ਼ੀਨ ਚਲਾਈ ਜਾਵੇਗੀ, ਲੰਗਰਾਂ ਨੂੰ ਬਿਜਲੀ ਦਿੱਤੀ ਜਾਵੇਗੀ ਅਤੇ ਹੋਰ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਇਹ ਪੈਨਲ ਵੀ ਦਾਨੀ ਸੱਜਣਾਂ ਦੀ ਮਦਦ ਨਾਲ ਲਾਏ ਗਏ ਹਨ।