ਨਵੀਂ ਦਿੱਲੀ, 10 ਸਤੰਬਰ
ਸਮਾਜਿਕ ਨਿਆਂ ਤੇ ਸਸ਼ਕਤੀਕਰਨ ਸਬੰਧੀ ਕੇਂਦਰੀ ਮੰਤਰੀ ਵਰਿੰਦਰ ਕੁਮਾਰ ਨੇ ਅੱਜ ਟੋਕੀਓ ਪੈਰਾਲੰਪਿਕਸ ਵਿੱਚ ਹਿੱਸਾ ਲੈਣ ਵਾਲੇ 54 ਭਾਰਤੀ ਪੈਰਾ-ਅਥਲੀਟਾਂ ਦਾ ਸਨਮਾਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਤਗਮਾ ਜਿੱਤਣ ਵਾਲੇ ਪੈਰਾਲੰਪਿਕਾਂ ਨੂੰ ਪ੍ਰਤੀ ਖਿਡਾਰੀ 10 ਲੱਖ, ਚਾਂਦੀ ਦਾ ਤਗ਼ਮਾ ਜਿੱਤਣ ਵਾਲਿਆਂ ਨੂੰ 8 ਲੱਖ ਕਾਂਸੇ ਦਾ ਤਗਮਾ ਜੇਤੂਆਂ ਨੂੰ ਪੰਜ ਲੱਖ ਰੁਪਏ ਪ੍ਰਤੀ ਖਿਡਾਰੀ ਇਨਾਮ ਦਿੱਤਾ ਜਾਵੇਗਾ। ਸਮਾਗਮ ਦੌਰਾਨ ਮੰਤਰੀ ਨੇ ਭਾਰਤੀ ਪੈਰਾਲੰਪਿਕਾਂ ਦੇ ਸਾਰੇ ਕੋਚਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਸਬੰਧੀ ਕੇਂਦਰੀ ਰਾਜ ਮੰਤਰੀ ਰਮਦਾਸ ਅਠਾਵਾਲੇ ਨੇ ਵੀ ਸ਼ਮੂਲੀਅਤ ਕੀਤੀ। ਸ੍ਰੀ ਕੁਮਾਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਟੋਕੀਓ ਪੈਰਾਲੰਪਿਕਸ ਵਿੱਚ ਤੁਹਾਡਾ (ਭਾਰਤੀ ਖਿਡਾਰੀਆਂ) ਪ੍ਰਦਰਸ਼ਨ ਦੇਖ ਕੇ ਅਸੀਂ ਆਪਣੇ ਵਿਭਾਗ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਤੁਹਾਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ।’ -ਪੀਟੀਆਈ