ਨਵੀਂ ਦਿੱਲੀ, 16 ਜੂਨ ਮੌਜੂਦਾ ਵਿੱਤੀ ਸਾਲ ਵਿੱਚ ਹੁਣ ਤੱਕ ਸ਼ੁੱਧ ਸਿੱਧੇ ਕਰ ਉਗਰਾਹੀ ਸਾਲਾਨਾ ਅਧਾਰ ’ਤੇ ਦੁੱਗਣੀ ਹੋ ਕੇ 1.85 ਲੱਖ ਕਰੋੜ ਤੋਂ ਜ਼ਿਆਦਾ ਹੋ ਗਈ। ਸਰਕਾਰੀ ਅੰਕੜਿਆਂ ਮੁਤਾਬਕ ਜੂਨ ਤਿਮਾਹੀ ਵਿੱਚ ਐਡਵਾਂਸ ਟੈਕਸ ਉਗਰਾਹੀ 146 ਫ਼ੀਸਦ ਤੋਂ ਵੱਧ ਕੇ 28,780 ਕਰੋੜ ਰੁਪਏ ਹੋ ਗਈ ਤੇ ਮੌਜੂਦਾ ਵਿੱਤੀ ਸਾਲ ਵਿੱਚ ਹੁਣ ਤੱਕ 30,731 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ।