ਮੁੰਬਈ, 25 ਜੁਲਾਈ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇਕਹਿਰੀ ਸੀਟ ਵਾਲਾ ਛੋਟਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਮਹਿਲਾ ਪਾਇਲਟ ਜ਼ਖ਼ਮੀ ਹੋ ਗਈ। ਹਾਦਸਾ ਸਵੇਰੇ ਸਾਢੇ ਗਿਆਰਾ ਵਜੇ ਦੇ ਕਰੀਬ ਇੰਦਾਪੁਰ ਤਹਿਸੀਲ ਦੇ ਕਦਬਾਨਵਾੜੀ ਵਿੱਚ ਹੋਇਆ। ਜਹਾਜ਼, ਜੋ ਨਿੱਜੀ ਏਵੀਏਸ਼ਨ ਸਕੂਲ ਨਾਲ ਸਬੰਧਤ ਸੀ, ਨੇ ਪੁਣੇ ਦੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜ਼ਖ਼ਮੀ ਮਹਿਲਾ ਪਾਇਲਟ ਭਾਵਨਾ ਰਾਠੌਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਜਹਾਜ਼ ਨੁਕਸਾਨਿਆ ਗਿਆ। ਉਧਰ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਟਵੀਟ ਕਰਕੇ ਦੱਸਿਆ ਕਿ ਹਵਾਬਜ਼ੀ ਰੈਗੂਲੇਟਰ ਡੀਜੀਸੀਏ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਢ ਦਿੱਤੀ ਹੈ। -ਪੀਟੀਆਈ