ਨਵੀਂ ਦਿੱਲੀ, 1 ਸਤੰਬਰ
ਦੇਸ਼ ਦੇ ਸਰਾਫਾ ਬਾਜ਼ਾਰ ਵਿੱਚ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ 29 ਰੁਪਏ ਪ੍ਰਤੀ ਤੋਲੇ ਦੀ ਗਿਰਾਵਟ ਦਰਜ ਕੀਤੀ ਗਈ ਤੇ ਬੁੱਧਵਾਰ ਲਈ ਸੋਨੇ ਦੀ ਕੀਮਤ 47,091 ਰੁਪਏ ਪ੍ਰਤੀ 10 ਗ੍ਰਾਮ ਮਿਥੀ ਗਈ ਹੈ। ਇਸੇ ਦੌਰਾਨ ਨਿਊਯਾਰਕ ਵਿੱਚ ਵੀ ਸੋਨੇ ਦੀ ਕੀਮਤ 0.28 ਫੀਸਦ ਘੱਟ ਕੇ 1,813 ਡਾਲਰ ਪ੍ਰਤੀ ਅੋਂਸ ਰਹਿ ਗਈ ਹੈ। -ਪੀਟੀਆਈ