ਸ਼ਿਮਲਾ, 30 ਜੁਲਾਈ
ਖ਼ਾਲਿਸਤਾਨ ਪੱਖੀ ਗੁਰੱਪ ਸਿੱਖਸ ਫਾਰ ਜਸਟਿਸ (ਐੈੱਸਜੇਐੱਫ) ਨੇ ਧਮਕੀ ਦਿੱਤੀ ਹੈ ਕਿ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਸੂਬੇ ’ਚ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਸ਼ਿਮਲਾ ਦੇ ਪੱਤਰਕਾਰਾਂ ਨੂੰ ਸਵੇਰੇ 10.54 ਵਜੇ ਪਹਿਲਾਂ ਤੋਂ ਰਿਕਾਰਡ ਫੋਨ ਕਾਲ ਰਾਹੀਂ ਇਹ ਧਮਕੀ ਦਿੱਤੀ ਗਈ। ਫੋਨ ਕਰਨ ਵਾਲੇ ਵਿਅਕਤੀ ਨੇ ਖ਼ੁਦ ਨੂੰ ਗੁਰਪਤਵੰਤ ਸਿੰਘ ਪੰਨੂ ਦੱਸਿਆ ਅਤੇ ਕਿਹਾ ਉਹ ਐੱਸਜੇਐੱਫ ਗਰੁੱਪ ਦਾ ਜਨਰਲ ਕੌਂਸਲ (ਵਕੀਲ) ਹੈ। ਉਸ ਨੇ ਕਿਹਾ, ‘ਅਸੀਂ ਜੈਰਾਮ ਠਾਕੁਰ ਨੂੰ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ।’ ਉਸ ਨੇ ਇਹ ਵੀ ਕਿਹਾ ਕਿ ਇਹ ਵਾਸ਼ਿੰਗਟਨ ਡੀਸੀ ਦੇ ਵਕੀਲ ਵੱਲੋਂ ਕਿਹਾ ਗਿਆ ਹੈ। ਉਸ ਨੇ ਅੰਗਰੇਜ਼ੀ ਵਿੱਚ, ‘ਹਿਮਾਚਲ ਪ੍ਰਦੇਸ਼ ਪੰਜਾਬ ਦਾ ਹਿੱਸਾ ਸੀ ਅਤੇ ਅਸੀਂ ਪੰਜਾਬ ’ਚ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕਰਦੇ ਹਾਂ। -ਪੀਟੀਆਈ