ਲਖਨਊ, 3 ਮਾਰਚ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਉਮੀਦਵਾਰੀ ਵਾਲੇ ਗੋਰਖਪੁਰ ਸਦਰ ਸਮੇਤ 57 ਵਿਧਾਨ ਸਭਾ ਹਲਕਿਆਂ ਵਿਚ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ, ਜੋ ਸ਼ਾਮ 6 ਵਜੇ ਤੱਕ ਚੱਲੇਗੀ ਅੱਜ ਅੰਬੇਡਕਰ ਨਗਰ, ਬਲੀਆ, ਬਲਰਾਮਪੁਰ, ਬਸਤੀ, ਦੇਵਰੀਆ, ਗੋਰਖਪੁਰ, ਕੁਸ਼ੀਨਗਰ, ਮਹਾਰਾਜਗੰਜ, ਸੰਤ ਕਬੀਰ ਨਗਰ ਅਤੇ ਸਿਧਾਰਥ ਨਗਰ ਵਿੱਚ ਵੋਟਿੰਗ ਹੋ ਰਹੀ ਹੈ। ਸ਼ਾਮ ਪੰਜ ਵਜੇ ਤਕ 53 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।