ਕਾਨਪੁਰ (ਉੱਤਰ ਪ੍ਰਦੇਸ਼)
ਉੱਤਰ ਪ੍ਰਦੇਸ਼ ਦੇ ਕਾਨਪੁਰ ਨਗਰ ਦੇ ਰੇਲ ਰੇਲ ਬਾਜ਼ਾਰ ਇਲਾਕੇ ਵਿੱਚ ਇੱਕ ਬੇਕਾਬੂ ਇਲੈੱਕਟ੍ਰਿਕ ਬੱਸ ਵੱਲੋਂ ਕੁਚਲੇ ਜਾਣ ਕਾਰਨ 6 ਜਣਿਆਂ ਦੀ ਮੌਤ ਹੋ ਗਈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਐਤਵਾਰ ਨੂੰ ਉਕਤ ਇਲਾਕੇ ਅੰਦਰ ਘੰਟਾ ਘਰ ਅਤੇ ਟਾਟਮਿੱਲ ਕਰਾਸਿੰਗ ਵਿਚਾਲੇ ਵਾਪਰੀ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ 6 ਜਣੇ ਜ਼ਖਮੀ ਵੀ ਹੋਏ ਹਨ। ਉਨ੍ਹਾਂ ਮੁਤਾਬਕ ਘਟਨਾ ਬੱਸ, ਡਰਾਈਵਰ ਦੇ ਕੰਟਰੋਲ ਵਿੱਚੋਂ ਬਾਹਰ ਹੋਣ ਕਾਰਨ ਵਾਪਰੀ ਹੈ। ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ