ਬੰਗਲੁਰੂ, 5 ਸਤੰਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇੱਥੇ ਇਨਕਮ ਟੈਕਸ ਵਿਭਾਗ ਦੀ ਇਮਾਰਤ ਦਾ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਵਿੱਚ ਊਰਜਾ ਦੇ ਸੰਚਾਰ ਲਈ ਸੋਨਲ ਪੈਨਲ ਲਾਏ ਗਏ ਅਤੇ ਮੀਂਹ ਦਾ ਪਾਣੀ ਸੋਧਣ ਦਾ ਵੀ ਪ੍ਰਬੰਧ ਹੈ। ਮੀਂਹ ਦੇ ਪਾਣੀ ਨੂੰ ਨਵਿਆ ਕੇ ਇਸ ਦੀ ਵਰਤੋਂ ਬਾਗ-ਬਗੀਚਿਆਂ ਲਈ ਕੀਤੀ ਜਾਵੇਗੀ। ਇਮਾਰਤ ਵਿੱਚ ਹਵਾ ਸੋਧਣ ਵਾਲਾ ਸਿਸਟਮ ਵੀ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਪਬਲਿਕ ਵਰਕਸ ਵਿਭਾਗ ਦੇ ਬੰਗਲੁਰੂ ਪ੍ਰਾਜੈਕਟ ਸਰਕਲ ਵੱਲੋਂ ਇਸ ਦੀ ਉਸਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਆਮਦਨ ਕਰ ਸੇਵਾ ਕੇਂਦਰ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਰਾਹੀਂ ਲੋਕ ਬਿਨਾਂ ਕਿਸੇ ਖੱਜਲ ਖੁਆਰੀ ਟੈਕਸ ਭਰ ਸਕਣਗੇ -ਪੀਟੀਆਈ