ਤਿਰੂਵਨੰਤਪੁਰਮ, 22 ਦਸੰਬਰ
ਕੇਰਲਾ ਦੇ ਕੋਟਾਯਮ ’ਚ ਸੇਂਟ ਪਾਯਸ ਕਾਨਵੈਂਟ ’ਚ ਸਿਸਟਰ ਅਭਿਆ ਦੀ 28 ਵਰ੍ਹੇ ਪਹਿਲਾਂ ਹੋਈ ਰਹੱਸਮਈ ਮੌਤ ਦੇ ਮਾਮਲੇ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਕ ਪਾਦਰੀ ਅਤੇ ਸਾਧਵੀ ਨੂੰ ਉਸ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਕੇ ਸਨਲ ਕੁਮਾਰ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਸਜ਼ਾ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾਵੇਗਾ। ਅਦਾਲਤ ਨੇ ਕੈਥੋਲਿਕ ਚਰਚ ਦੇ ਫਾਦਰ ਥੌਮਸ ਕੋਟੂਰ ਅਤੇ ਸਿਸਟਰ ਸੇਫ਼ੀ ਨੂੰ ਧਾਰਾ 302 ਅਤੇ 201 ਤਹਿਤ ਦੋਸ਼ੀ ਮੰਨਿਆ ਹੈ। -ਪੀਟੀਆਈ