ਪ੍ਰਭੂ ਦਿਆਲ
ਸਿਰਸਾ, 1 ਅਗਸਤ
ਇਥੋਂ ਦੇ ਪਿੰਡ ਬਾਜੇਕਾਂ ’ਚ ਨਵੀਂ ਥਾਂ ’ਤੇ ਬਣੀ ਗਰੀਬਾਂ ਦੀ ਬਸਤੀ ’ਚ ਮੀਂਹ ਦਾ ਪਾਣੀ ਭਰ ਗਿਆ ਹੈ। ਪਾਣੀ ਘਰਾਂ ’ਚ ਦਾਖ਼ਲ ਹੋਣ ਨਾਲ ਜਿਥੇ ਸਾਮਾਨ ਪਾਣੀ ਨਾਲ ਭਿੱਜ ਗਿਆ ਹੈ, ਉਥੇ ਮਕਾਨਾਂ ਵਿੱਚ ਦਰਾੜਾਂ ਆ ਗਈਆਂ ਹਨ। ਇਕ ਦਰਜਨ ਤੋਂ ਜ਼ਿਆਦਾ ਮਕਾਨਾਂ ਦੇ ਡਿੱਗਣ ਦਾ ਖਦਸ਼ਾ ਹੈ। ਮਕਾਨ ਮਾਲਕਾਂ ਨੇ ਘਰਾਂ ’ਚੋਂ ਸਾਮਾਨ ਕੱਢ ਕੇ ਸੜਕ ਕੰਢੇ ਰੱਖਿਆ ਹੈ। ਬਸਤੀ ’ਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੇ ਡਿੱਗੇ ਘਰਾਂ ਦੇ ਮੁਆਵਜੇ ਦੀ ਮੰਗ ਕੀਤੀ ਹੈ। ਪਿੰਡ ਵਾਸੀ ਇੰਦਰਾਜ, ਵਿਨੋਦ ਕੁਮਾਰ, ਆਸ਼ਾ, ਆਸ਼ਾ ਦੇਵੀ, ਸੁਰਿੰਦਰ ਕੁਮਾਰ ਅਤੇ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦੇ ਮਕਾਨਾਂ ’ਚ ਪਾਣੀ ਦਾਖ਼ਲ ਹੋਣ ਕਾਰਨ ਮਕਾਨਾਂ ’ਚ ਤਰੇੜਾਂ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ ਪੰਜਾਹ ਘਰਾਂ ਅੰਦਰ ਪਾਣੀ ਦਾਖਲ ਹੋਇਆ ਹੈ।