ਮੁੰਬਈ, 28 ਮਈ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਰਹਿਣ ਵਾਲੇ ਸਿਧਾਰਥ ਪਿਠਾਨੀ ਨੂੰ ਡਰੱਗ ਕੇਸ ਦੇ ਸਬੰਧ ਵਿਚ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿਠਾਨੀ ਨੂੰ ਹੈਦਰਾਬਾਦ ਤੋਂ ਕਾਬੂ ਕੀਤਾ ਗਿਆ ਤੇ ਉਸ ਨੂੰ ਮੁੰਬਈ ਲਿਆਂਦਾ ਗਿਆ। ਦੱਸਣਾ ਬਣਦਾ ਹੈ ਕਿ ਸਿਧਾਰਥ ਪਿਠਾਨੀ ਸੁਸ਼ਾਂਤ ਦਾ ਮਿੱਤਰ ਸੀ ਤੇ ਉਸ ਨਾਲ ਬਾਂਦਰਾ ਦੇ ਫਲੈਟ ਵਿਚ ਰਹਿੰਦਾ ਸੀ। ਬੌਲੀਵੁੱਡ ਅਦਾਕਾਰ ਦੀ ਮੌਤ ਤੋਂ ਬਾਅਦ ਡਰੱਗ ਕੇਸ ਵਿੱਚ ਪਿਠਾਨੀ ਦੀ ਸ਼ਮੂਲੀਅਤ ਸਾਹਮਣੇ ਆਈ ਸੀ ਜਿਸ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਰਾਜਪੂਤ ਬਾਂਦਰਾ ਦੇ ਫਲੈਟ ਵਿਚ 14 ਜੂਨ 2010 ਨੂੰ ਮ੍ਰਿਤਕ ਮਿਲਿਆ ਸੀ।-ਪੀਟੀਆਈ