ਅਟਾਰੀ: ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਥੇ ਪਾਕਿਸਤਾਨ ਵੱਲੋਂ ਆਏ ਡਰੋਨ ’ਤੇ ਫਾਇਰਿੰਗ ਕੀਤੀ। ਸੂਤਰਾਂ ਅਨੁਸਾਰ ਸਰਹੱਦੀ ਚੌਕੀ ਦਾਉਕੇ ਨੇੜੇ ਕੰਡਿਆਲੀ ਤਾਰ ਤੋਂ ਪਾਰ ਸ਼ੱਕੀ ਵਸਤੂ ਦੀ ਆਵਾਜ਼ ਸੁਣਾਈ ਦਿੱਤੀ। ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਡਰੋਨ ਵੱਲ 15 ਗੋਲੀਆਂ ਅਤੇ ਚਾਰ ਇਲੁਮੀਨੇਸ਼ਨ ਬੰਬ ਦਾਗ਼ੇ, ਜਿਸ ਮਗਰੋਂ ਡਰੋਨ ਪਾਕਿ ਵੱਲ ਪਰਤ ਗਿਆ। -ਪੱਤਰ ਪ੍ਰੇਰਕ