ਸ੍ਰੀਨਗਰ, 3 ਅਕਤੂਬਰ
ਇਸ ਸਾਲ ਜੁਲਾਈ ਵਿਚ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਫੌਜ ਵੱਲੋਂ ਕਥਿਤ ਝੂਠੇ ਮੁਕਾਬਲੇ ਵਿਚ ਮਾਰੇ ਰਾਜੌਰੀ ਦੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਰ ਵਿੱਚੋਂ ਕੱਢ ਕੇ ਉਨ੍ਹਾਂ ਦੇ ਪਰਿਵਾਰਾਂ ਸਪੁਰਦ ਕਰ ਦਿੱਤੀਆਂ ਹਨ। ਬੀਤੀ ਰਾਤ ਕਿਸੇ ਅਣਦੱਸੀ ਥਾਂ ਤੋਂ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਕਬਰਾਂ ਵਿੱਚ ਕੱਢੀਆਂ ਗਈਆਂ। ਪੁਲੀਸ ਮੁਤਾਬਕ ਤਿੰਨਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਤੋਂ ਬੁਲਾਇਆ ਗਿਆ ਸੀ ਅਤੇ ਉਸ ਜਗ੍ਹਾ ‘ਤੇ ਲਿਜਾਇਆ ਗਿਆ ਜਿਥੇ ਤਿੰਨਾਂ ਨੂੰ ਦਫ਼ਨਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਲਾਸ਼ਾਂ ਨੂੰ ਜੱਦੀ ਪਿੰਡ ਲੈ ਕੇ ਜਾਣਗੇ ਤੇ ਉਥੇ ਦਫਨਾਉਣਗੇ।